Canada 'ਚ PR ਮਿਲਣ ਦੇ ਬਾਵਜੂਦ ਕੈਨੇਡਾ ਛੱਡਣ ਵਾਲਿਆਂ ਦੀ ਗਿਣਤੀ 'ਚ ਰਿਕਾਰਡ ਵਾਧਾ! |OneIndia Punjabi

2023-11-02 0

ਕੈਨੇਡਾ ਛੱਡਣ ਵਾਲੇ ਪ੍ਰਵਾਸੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ। 2016 ਤੋਂ 2019 ਦਰਮਿਆਨ ਕੈਨੇਡਾ ਛੱਡਣ ਵਾਲੇ ਪ੍ਰਵਾਸੀਆਂ ਦੀ ਗਿਣਤੀ 'ਚ ਵਾਧਾ” ਰਿਕੋਰਡ ਹੋਇਆ ਹੈ। ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ ਤੇ ਕਾਨਫ਼ਰੰਸ ਬੋਰਡ ਆਫ਼ ਕੈਨੇਡਾ ਦੁਆਰਾ ਕਰਵਾਏ ਗਏ ਅਧਿਐਨ 'ਚ ਇਹ ਅੰਕੜੇ ਸਾਹਮਣੇ ਆਏ ਹਨ। ਇਹ ਅਧਿਐਨ ਕਰਨ ਵਾਲੇ ਖੋਜਕਰਤਾ ਨੇ 3ਦੱਸਿਆ ਕਿ 1982 'ਚ ਜਾਂ ਉਸ ਤੋਂ ਬਾਅਦ ਸਥਾਈ ਨਿਵਾਸ ਪ੍ਰਾਪਤ ਕਰਨ ਵਾਲੇ 0.9 ਫ਼ੀਸਦੀ ਲੋਕ ਹਰ ਸਾਲ ਕੈਨੇਡਾ ਛੱਡ ਗਏ। ਹਾਲਾਂਕਿ, 2019 'ਚ, ਇਹ ਅੰਕੜਾ ਵੱਧ ਕੇ 1.18 ਫ਼ੀਸਦੀ ਹੋ ਗਿਆ, ਜੋ ਔਸਤ ਨਾਲੋਂ 31 ਪ੍ਰਤੀਸ਼ਤ ਵੱਧ ਹੈ। 2017 'ਚ ਵੀ ਵਾਧਾ ਹੋਇਆ, ਪ੍ਰਵਾਸ ਦਰ 2016 'ਚ 0.8 ਫ਼ੀਸਦ ਤੋਂ 43 ਫ਼ੀਸਦ ਵਧ ਕੇ 1.15 ਫ਼ੀਸਦ ਹੋ ਗਈ।
.
Record increase in the number of people leaving Canada despite getting PR in Canada!
.
.
.
#canadanews #canadavisa #punjabnews